You are currently browsing the monthly archive for August 2008.
ਕਮਜ਼ੋਰ ਆਸ਼ਿਕ ਦੇ ਦਿਲ ਵਾਂਗ,
ਓਜ਼ੋਨ ਪਰਤ ਵਿੱਚ ਵਧ ਰਹੇ ਸੁਰਾਖ,
ਵਾਯੂਮੰਡਲ ਤੱਤਾ ਹੋ ਰਿਹਾ ਹੈ,
ਜਿਵੇਂ ਕਿਸੇ ਅੱਲੜ ਕੁੜੀ ਦੀ ਜਵਾਲਾਮੁਖੀ ਬਣੀ ਚੜਦੀ ਜਵਾਨੀ,
ਚੁੰਨੀ ਨਾਲ ਹੱਥ ਟਕਰਾਉਣ ਤੇ ਵੀ ਅੱਗ ਦੀਆਂ ਚਿਣਗਾਂ,
ਉਪਰੋਂ ਤੇਜ਼ਾਬੀ ਵਰਖਾ,
ਥੱਲੇ ਰੱਦੀ ਕੂੜਾ,
ਮੁੰਡਿਆਂ ਦੇ ਹੋਸਟਲ ਵਾਂਗ ਹਰ ਖੂੰਝੇ ਰੱਦੀ ਦੀਆਂ ਢੇਰੀਆਂ,
ਪਾਣੀ, ਹਵਾ, ਤੇ ਅਬਾਦੀ ਦੂਸ਼ਨ,
ਧੁੰਦ ਵਿੱਚ ਧੂੰਏ ਦਾ ਜਾਲਾ,
ਜਿਵੇਂ ਛੜੇ ਬੰਦੇ ਦੀ ਸਵਾਤ
ਜਿਵੇਂ ਲੰਡਨ ਦੀ ਕਿਸੇ ਪੁਰਾਣੀ ਇਮਾਰਤ ਵਿੱਚ ਭਾਰਤੀ ਰਾਜ਼ਦੂਤ ਦਾ ਦਫਤਰ,
ਵਣ ਬਚਾਉਣ ਲਈ ਜਾ ਮਲੀਆਮੇਟ ਕਰਨ ਲਈ,
ਜੰਗਲਾਤ ਮਹਿਕਮੇ ਦਾ 1998 ਦਾ ਪੁੱਠਾ ਲਟਕਿਆ ਪੁਰਾਣਾ ਕਲੰਡਰ,
ਵੱਡੇ ਦੇਸ਼ ਵੀ ਉਜਾੜੇ ਦੀ ਖੋਜ਼ ਵਿੱਚ,
ਕੋਈ ਪੂਰਵੀ ਏਸ਼ੀਆ,
ਕੋਈ ਅਰਬ ਦੇਸ਼ਾਂ ਵਿੱਚ ਪੰਗੇ ਲਈ ਜਾਂਦਾ,
ਜਿੰਬਾਵੇ ਦੀ ਘਟ ਰਹੀ ਪੁੱਛ-ਪੜਤਾਲ,
ਨਾ ਹੀਰੇ ਦੀਆਂ ਖਾਨਾਂ ਰਹੀਆਂ
ਨਾ ਤੇਲ ਦਾ ਮਸ਼ਲਾ,
ਕੋਈ ਉਜਾੜ ਵਿੱਚ ਖੜਾ ਵਰਖਾ ਮੰਗ ਰਿਹੈ,
ਕੋਈ ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬ ਗਿਆ,
ਕੋਈ ਅੱਤਵਾਦ ਦੰਗਿਆ ਦੇ ਦਿਨਾਂ ਵਿੱਚ ਖੁਸੀ ਦੇ ਗੀਤ ਗਾ ਰਿਹੈ,
ਸਮਝ ਨਹੀਂ ਆ ਰਿਹਾ
ਕੀ ਹੋ ਰਿਹੈ,
ਵਿਗਿਆਨੀ ਨਸਲ ਦੇ ਲੋਕ
ਸੂਰਜ ਤੇ ਪਹੁੰਚਣ ਲਈ ਖੋਜਾਂ ਕਰ ਰਹੇ ਨੇ,
ਹਿਸਾਬ ਦਾਨ ਚੌਗਿਰਦੇ ਨੂੰ ਬਚਾਉਣ ਲਈ ਨਵੇਂ ਫਾਰਮੂਲੇ ਕੱਢ ਰਹੇ ਨੇ,
ਬਾਬਿਆਂ ਡੇਰਿਆਂ ਦੀ ਤਾਂ ਗੱਲ ਕਰਨ ਦੀ ਲੋੜ ਹੀ ਨਹੀਂ,
ਆਵਾ ਹੀ ਊਤਿਆ ਪਿਐ,
ਢਾਂਚਾ ਹਿੱਲ ਰਿਹੈ,
ਜਿਵੇਂ ਕੋਈ ਪ੍ਰਸਨਚਿੰਨ ਤੋਂ ਬਾਅਦ ਕੌਮਾਂ ਲਾ ਦੇਵੇ,
ਖੁੱਲੇ ਪਹਾੜਾਂ ਤੇ
ਸੁੰਨੇ ਰਸਤਿਆਂ ਵਿੱਚ,
ਕੁਦਰਤੀ ਚਰਾਂਗਾਹਾਂ ਵਿੱਚ,
ਭੇਡਾਂ, ਮੱਝਾਂ, ਬੱਕਰੀਆਂ ਚਾਰਨ ਵਾਲੇ ਕੋਲ
ਇਸ ਭੱਜ-ਨੱਠ, ਤੇਜ਼-ਤਰਾਰ ਬੇਤਰਤੀਬੀ ਦਾ ਇੱਕ ਸ਼ੂਤਰ ਹੈ,
ਪਹਾੜਾਂ ਦੀ ਸ਼ੀਤਲ, ਠੰਢੀ-ਠਾਰ,
ਖੇਤਾਂ ਦੇ ਸਫੈਦਿਆਂ ਦੀ ਛਾਂ-ਦਾਰ,
ਜਾ ਨਹਿਰ ਦੇ ਕੰਢੇ,
ਤੰਬੀ ਦੇ ਪਹੁੰਚੇ ਚੜਾ,
ਭਖਦੀ ਗਰਮੀ ਵਿੱਚ
ਦਿਮਾਗ ਦੇ ਪੈਰਾਂ ਨੂੰ ਠੰਢੇ, ਠਰੰਮੇ, ਸ਼ਾਂਤ ਕਰ,
ਦੁਨੀਆਂ ਦੇ ਹਰ ਫਾਰਮੂਲੇ ਨੂੰ ਸਿਫਰ ਨਾਲ ਗੁਣਾਂ ਕਰ ਦੇਵੋ,
ਤੇ ਪੋਣੇ ਵਿਚੋਂ ਦੋ ਰੋਟੀਆਂ ਕੱਢ,
ਹਥੇਲੀ ਨਾਲ ਗਠਾ ਭੰਨ,
ਅੰਬ ਦੀ ਫਾੜੀ ਉੱਪਰ ਰੱਖ,
ਸਿਲਵਟ ਦੀ ਪਤੀਲੀ ਵਿੱਚ ਬਣੀ ਗੁੱੜ ਦੀ ਚਾਹ ਦੀ ਚੁੱਸਕੀ ਭਰੋ,
ਮਿੱਤਰਾਂ ਦੇ ਮੋਹ ਦੀਆਂ "ਸੁਰਮ-ਸਲਾਈਆਂ"..
ਅਸੀਂ ਨੈਣਾ ਵਿੱਚ ਪਾਈਆਂ ਪੀਸ-ਪੀਸ..
ਫ਼ੇਰ ਵੀ ਨਾਂ ਜਾਂਦੀ ਸਾਡੀ ਚੀਸ..
ਸਖੀਏ-ਸਹੇਲੀਏ , ਨੀਂ ਗੁਰਾਂ ਦੀਏ ਚੇਲੀਏ..
ਦੱਸ ਕਿਉਂ ਨੀ ਜਾਂਦੀ ਸਾਡੀ ਚੀਸ…||
ਸਖੀਏ-ਸਹੇਲੀਏ , ਨੀਂ ਗੁਰਾਂ ਦੀਏ ਚੇਲੀਏ..
ਘੋਲ ਕੇ ਪਿਲਾਦੇ ਕੋਈ ਤਵੀਤ..
ਜਾਂ ਤੂੰ ਮੇਰੇ ਯਾਰ ਦਾ , ਲਿਆਦੇ ਜੂਠਾ-ਪਾਣੀ ਮੈਨੂੰ..
ਜੀਨੂੰ ਪੀਕੇ ਹੋਜਾਂ ਠੰਡੀ ਸੀਤ..
ਸਖੀਏ-ਸਹੇਲੀਏ , ਨੀਂ ਗੁਰਾਂ ਦੀਏ ਚੇਲੀਏ..
ਦੱਸ ਕਿਉਂ ਨੀ ਜਾਂਦੀ ਸਾਡੀ ਚੀਸ…||
ਸਖੀਏ-ਸਹੇਲੀਏ , ਨੀਂ ਗੁਰਾਂ ਦੀਏ ਚੇਲੀਏ..
ਆਸ਼ਕਾਂ ਦੀ ਵਖਰੀ ਮਸੀਤ..
ਪੱਟ ਚੀਰ-ਚੀਰ ਕੇ , ਖਵਾਉਂਣ ਮਾਸ ਮਿੱਤਰਾਂ ਨੂੰ..
ਨੀਂ ਕੌਣ ਕਰੂ ਆਸ਼ਕਾਂ ਦੀ ਰੀਸ..
ਸਖੀਏ-ਸਹੇਲੀਏ , ਨੀਂ ਗੁਰਾਂ ਦੀਏ ਚੇਲੀਏ..
ਦੱਸ ਕਿਉਂ ਨੀ ਜਾਂਦੀ ਸਾਡੀ ਚੀਸ…||
ਸਖੀਏ-ਸਹੇਲੀਏ , ਨੀਂ ਗੁਰਾਂ ਦੀਏ ਚੇਲੀਏ..
ਵੈਦਾਂ ਕੋਲੋਂ ਹੋਣੀਆਂ ਨੀਂ ਠੀਕ..
ਜ਼ਰਾ ਜਿੰਨੀ ਠੇਸ ਲੱਗੀ , ਵਿੱਚੋਂ ਟੁੱਟ ਜਾਂਦੀਆਂ ਨੇਂ..
ਪਿਆਰ ਦੀਆਂ ਤੰਦਾਂ ਨੇਂ ਬਰੀਕ..
ਸਖੀਏ-ਸਹੇਲੀਏ , ਨੀਂ ਗੁਰਾਂ ਦੀਏ ਚੇਲੀਏ..
ਦੱਸ ਕਿਉਂ ਨੀ ਜਾਂਦੀ ਸਾਡੀ ਚੀਸ…||
ਕੁਝ ਤਾਂ ਸੀ ਆਪਣੇ ਵਿਚਕਾਰ
ਕੁਝ ਤੂੰ ਭਾਵ ਦਬਾਏ, ਕੁਝ ਮੈਂ
ਕੁਝ ਤੂੰ ਰਾਜ਼ ਛੁਪਾਏ, ਕੁਝ ਮੈਂ
ਪਰ
ਕੁਝ ਤਾਂ ਸੀ ਆਪਣੇ ਵਿਚਕਾਰ
ਹੁਣ ਆਪਾਂ
ਇੱਕ ਦੂਜੇ ਤੋਂ ਦੂਰ ਹੋ ਚੁੱਕੇ ਹਾਂ
ਕੰਮਾਂ ਕਾਰਾਂ ਵਿੱਚ ਮਸ਼ਰੂਫ ਹੋ ਚੁੱਕੇ ਹਾਂ
ਪਰ ਆ ਹੀ ਜਾਂਦਾ ਐ ਯਾਦ
ਕੁਝ ਤਾਂ ਸੀ ਆਪਣੇ ਵਿਚਕਾਰ
ਤੇਰੀ ਜ਼ਿੰਦਗੀ ਵਿੱਚ
ਹਮਸਫਰ ਦੀ ਕੋਈ ਲੋੜ ਨਹੀਂ
ਮੇਰੀ ਜ਼ਿੰਦਗੀ ਵਿੱਚ
ਤਨਹਾਈ ਦੀ ਕੋਈ ਥੋੜ ਨਹੀਂ
ਸਮਾਂ ਆਪਣੀ ਚਾਲ ਚੱਲੇਗਾ
ਮੇਰੀ ਥਾਂ ਕੋਈ ਹੋਰ ਲੈ ਚੁੱਕਿਆ
ਤੇਰੀ ਥਾਂ ਕੋਈ ਹੋਰ ਲੈ ਲਵੇਗਾ
ਪਰ ਯਾਦ ਰਹੇਗੀ ਹਮੇਸ਼ਾ
ਕੁਝ ਤਾਂ ਸੀ ਆਪਣੇ ਵਿਚਕਾਰ
Jasdeep Singh (www.jasdeepsingh.wordpresss.com)


Recent Comments