You are currently browsing the monthly archive for May 2009.
ਸਭ ਸੌਦੇ ਤਕਦੀਰਾਂ ਦੇ,
ਅਮੀਰਾਂ ਦੀਆਂ ਰੋਣ ਕਬਰਾਂ,
ਮੇਲੇ ਲੱਗਦੇ ਫ਼ਕੀਰਾਂ ਦੇ..||
ਤੇਰੇ ਯਾਰ ਨਿਰਾਲ੍ਹੇ ਨੇਂ,
ਪੱਥਰਾਂ ਚੋਂ ਲੱਭ ਲੈਂਦੇ,
ਜਿਹੜੇ ਅੱਖੀਆਂ ਵਾਲੇ ਨੇਂ..||
ਪਾਣੀ ਵਿੱਚ ਵੀ ਲਕੀਰਾਂ ਨੇਂ,
ਦੁਨੀਆ ਨੇਂ ਜੱਗ ਖੱਟਿਆ,
ਤੇ ਰੱਬ ਖੱਟਿਆ ਫ਼ਕੀਰਾਂ ਨੇਂ..||
ਓ ਬੱਗਾ-ਕੁੱਕੜ ਬਨੇਰੇ ਤੇ,
ਨੀਂ ਰੇਸ਼ਮੀ-ਦੁਪੱਟੇ ਵਾਲੀਏ,
ਮੁੰਡਾ ਆਸ਼ਿਕ ਤੇਰੇ ਤੇ..||
ਪਾਣੀ ਛੰਨੇ ਵਿੱਚੋਂ ਕਾਂ ਪੀਤਾ,
ਤੇਰੇ ਵਿੱਚੋਂ ਰੱਬ ਦਿਸਿਆ,
ਤੈਨੂੰ ਸਜਦਾ ਮੈਂ ਤਾਂ ਕੀਤਾ..||
ਬੱਗਾ-ਕੁੱਕੜ ਬਨੇਰੇ ਤੇ,
ਧੜ ਸਾਡਾ ਮੰਜੇ ਤੇ ਪਿਆ,
ਰੂਹ ਸੱਜਣਾਂ ਦੇ ਡੇਰੇ ਤੇ..||
ਸਾਰੇ ਸੌਦੇ ਦਿਲ ਦੇ ਨੇਂ,
ਫ਼ੁੱਲਾਂ ਕੋਲੋਂ ਬਚ ਕੇ ਰਹੀਂ,
ਫ਼ੁੱਲ ਕੰਢਿਆਂ ਚ’ ਖਿਲ ਦੇ ਨੇਂ..||
ਤੇਰੀ ਯਾਦ ਸਤਾਉਂਦੀ ਏ,
ਗੱਡੀਆਂ ਚ’ ਬੈਠਦਿਆਂ,
ਓ ਯਾਦ ਗੱਡਿਆਂ ਦੀ ਆਉਂਦੀ ਏ..||
ਕੀ ਜਿਓਂਈਏ ਤੇ ਕੀ ਮਰੀਏ,
ਫ਼ੁੱਲਾਂ ਨਾਲ ਜੋ ਭੇਜੇ..
ਉਨ੍ਹਾਂ ਕੰਢਿਆਂ ਦਾ ਕੀ ਕਰੀਏ..||
ਸੜਕਾਂ ਤੇ ਰੋੜ੍ਹੀ ਏ,
ਨਾਲੇ ਮੇਰਾ ਛੱਲਾ ਲਾ ਲਿਆ,
ਨਾਲੇ ਉਂਗਲੀ ਮਰੋੜੀ ਏ..||
ਕੀ ਕਰਨਾਂ ਨਿਸ਼ਾਨੀ ਦਾ,
ਉਨ੍ਹਾਂ ਤੈਨੂੰ ਪਿਆਰ ਨਹੀਂ,
ਜਿੰਨਾਂ ਮਾਣ ਜਵਾਨੀਂ ਦਾ..||
ਦੋ-ਬੋਲ ਪਿਆਰਾਂ ਦੇ,
ਦੁਨੀਆ ਨੇਂ ਤਰੱਕੀ ਕਰ ਲਈ,
ਮੇਲੇ ਮੁੱਕ ਗਏ ਨੇਂ ਯਾਰਾਂ ਦੇ..||
ਓ ਵੇਲ੍ਹਾ ਆਵੇਗਾ,
ਅੱਜ ਵੀ ਮਿਲਾਇਆ ਰੱਬ ਨੇਂ,
ਤੇ ਰੱਬ ਫ਼ੇਰ ਮਿਲਾਵੇਗਾ..||
ਦੁੱਖਾਂ ਨੂੰ ਬਣਾ ਕੇ ਆਪਣਾ ਗਲ਼ ਖੁਸ਼ੀਆਂ ਦੀ ਕਰਦਾ ਏ
ਵੇਹੜੇ ‘ਚ ਲਵਾਂ ਕੇ ਕਿੱਕਰਾਂ ਹੁਣ ਕੰਡਿਆਂ ਤੋਂ ਡਰਦਾ ਏ
ਹੀਰ ਦੀਆਂ ਚੂਰੀਆਂ ਜੇ ਸੌਖੀਆਂ ਲੁਕਾਦੀਆਂ
ਰਾਂਝੇ ਦੇ ਕੰਨਾਂ ਵਿੱਚ ਮੁੰਦਰਾਂ ਨਾ ਪੈਂਦੀਆਂ
ਸ਼ੇਰਾਂ ਨਾਲ ਲਾ ਕੇ ਯਾਰੀਆਂ, ਓਹ ਦਮ ਗਿੱਦੜਾਂ ਦੇ ਭਰਦਾ ਏ
ਦੁੱਖਾਂ ਨੂੰ ਬਣਾ ਕੇ ਆਪਣਾ…
ਦਸ ਕਿਵੇਂ ਮਹਿਕਦੇ ਬਗੀਚੇ ਫੁਲਵਾੜੀਆਂ
ਫੁੱਲਾਂ ਦੀਆਂ ਖਾਰਾਂ ਨਾਲ ਹੁੰਦੀਆਂ ਨਾ ਯਾਰੀਆਂ
ਦੁੱਖਾਂ ਨੂੰ ਵੀ ਜਰ ਸੋਹਣਿਆਂ, ਜੇ ਤੁਸੀਂ ਖੁਸ਼ੀਆਂ ਨੂੰ ਜ਼ਰਦਾ ਏ…
ਵੇਹੜੇ ‘ਚ ਲਵਾਂ ਕਿੱਕਰਾਂ…
ਉਖਲੀ ‘ਚ ਸਿਰ ਦੇ ਕੇ ਮੂਲਿਆਂ ਤੋਂ ਡਰਦਾ ਏ
ਧੋਬੀਆਂ ਦੇ ਕੁੱਤੇ ਵਾਂਗੂੰ ਘਾਟ ਦਾ ਨਾ ਘਰ ਦਾ ਏ
ਪਗੜੀ ਸੰਭਾਲ ਸੋਹਣਿਆਂ, ਜਿਹੜੀ ਥਾਂ ਥਾਂ ‘ਤੇ ਧਰਦਾ ਏ
ਵੇਹੜੇ ‘ਚ ਲਵਾਂ ਕੇ ਕਿੱਕਰਾਂ…
ਦਿਲ ਕੋਈ ਖਿਡੌਣਾ ਨੀਂ ਜੋ ਤੋੜ ਤੋੜ ਵੇਖਦਾ ਆਂ
ਪਿਆਰ ਕੋਈ ਹਿਸਾਬ ਨੀਂ ਜੋ ਜੋੜ ਜੋੜ ਵੇਖਦਾ ਆਂ
ਛੱਡ ਮਾਨਾਂ ਮਰ ਜਾਣਿਆਂ, ਦਿਲ ਲੈ ਕੇ ਮੁੱਕਰਦਾ ਏ
ਵੇਹੜੇ ‘ਚ ਲਵਾਂ ਕੇ ਕਿੱਕਰਾਂ…
admi de vaaste roti vike bazaar vich
roti khatir admi har mor te vikda mile


Recent Comments