ਸਭ ਸੌਦੇ ਤਕਦੀਰਾਂ ਦੇ,
ਅਮੀਰਾਂ ਦੀਆਂ ਰੋਣ ਕਬਰਾਂ,
ਮੇਲੇ ਲੱਗਦੇ ਫ਼ਕੀਰਾਂ ਦੇ..||
ਤੇਰੇ ਯਾਰ ਨਿਰਾਲ੍ਹੇ ਨੇਂ,
ਪੱਥਰਾਂ ਚੋਂ ਲੱਭ ਲੈਂਦੇ,
ਜਿਹੜੇ ਅੱਖੀਆਂ ਵਾਲੇ ਨੇਂ..||
ਪਾਣੀ ਵਿੱਚ ਵੀ ਲਕੀਰਾਂ ਨੇਂ,
ਦੁਨੀਆ ਨੇਂ ਜੱਗ ਖੱਟਿਆ,
ਤੇ ਰੱਬ ਖੱਟਿਆ ਫ਼ਕੀਰਾਂ ਨੇਂ..||
ਓ ਬੱਗਾ-ਕੁੱਕੜ ਬਨੇਰੇ ਤੇ,
ਨੀਂ ਰੇਸ਼ਮੀ-ਦੁਪੱਟੇ ਵਾਲੀਏ,
ਮੁੰਡਾ ਆਸ਼ਿਕ ਤੇਰੇ ਤੇ..||
ਪਾਣੀ ਛੰਨੇ ਵਿੱਚੋਂ ਕਾਂ ਪੀਤਾ,
ਤੇਰੇ ਵਿੱਚੋਂ ਰੱਬ ਦਿਸਿਆ,
ਤੈਨੂੰ ਸਜਦਾ ਮੈਂ ਤਾਂ ਕੀਤਾ..||
ਬੱਗਾ-ਕੁੱਕੜ ਬਨੇਰੇ ਤੇ,
ਧੜ ਸਾਡਾ ਮੰਜੇ ਤੇ ਪਿਆ,
ਰੂਹ ਸੱਜਣਾਂ ਦੇ ਡੇਰੇ ਤੇ..||
ਸਾਰੇ ਸੌਦੇ ਦਿਲ ਦੇ ਨੇਂ,
ਫ਼ੁੱਲਾਂ ਕੋਲੋਂ ਬਚ ਕੇ ਰਹੀਂ,
ਫ਼ੁੱਲ ਕੰਢਿਆਂ ਚ’ ਖਿਲ ਦੇ ਨੇਂ..||
ਤੇਰੀ ਯਾਦ ਸਤਾਉਂਦੀ ਏ,
ਗੱਡੀਆਂ ਚ’ ਬੈਠਦਿਆਂ,
ਓ ਯਾਦ ਗੱਡਿਆਂ ਦੀ ਆਉਂਦੀ ਏ..||
ਕੀ ਜਿਓਂਈਏ ਤੇ ਕੀ ਮਰੀਏ,
ਫ਼ੁੱਲਾਂ ਨਾਲ ਜੋ ਭੇਜੇ..
ਉਨ੍ਹਾਂ ਕੰਢਿਆਂ ਦਾ ਕੀ ਕਰੀਏ..||
ਸੜਕਾਂ ਤੇ ਰੋੜ੍ਹੀ ਏ,
ਨਾਲੇ ਮੇਰਾ ਛੱਲਾ ਲਾ ਲਿਆ,
ਨਾਲੇ ਉਂਗਲੀ ਮਰੋੜੀ ਏ..||
ਕੀ ਕਰਨਾਂ ਨਿਸ਼ਾਨੀ ਦਾ,
ਉਨ੍ਹਾਂ ਤੈਨੂੰ ਪਿਆਰ ਨਹੀਂ,
ਜਿੰਨਾਂ ਮਾਣ ਜਵਾਨੀਂ ਦਾ..||
ਦੋ-ਬੋਲ ਪਿਆਰਾਂ ਦੇ,
ਦੁਨੀਆ ਨੇਂ ਤਰੱਕੀ ਕਰ ਲਈ,
ਮੇਲੇ ਮੁੱਕ ਗਏ ਨੇਂ ਯਾਰਾਂ ਦੇ..||
ਓ ਵੇਲ੍ਹਾ ਆਵੇਗਾ,
ਅੱਜ ਵੀ ਮਿਲਾਇਆ ਰੱਬ ਨੇਂ,
ਤੇ ਰੱਬ ਫ਼ੇਰ ਮਿਲਾਵੇਗਾ..||

No comments yet
Comments feed for this article