June 10, 2009
ਟਿਮਟਿਮਾਉਂਦੇ ਤਾਰਿਆ, ਦੁੱਖਾਂ ਦਿਆਂ ਮਾਰਿਆ
ਸਾਡੇ ਵਾਗੂੰ ਤੂੰ ਵੀ ਏ ਉਦਾਸ,
ਤੇਰਾ ਚੰਨ ਤੇ ਮਿਲ ਜਾਵੇਗਾ, ਸਾਡੇ ਦੀ ਨੀਂ ਆਸ
ਕੁਝ ਸੱਜਣ ਤੇ ਯਾਰੀ ਨੂੰ ਅਹਿਸਾਨ ਸਮਝ ਕੇ ਲਾਉਂਦੇ ਨੇ
ਅਸੀਂ ਤੇਰੇ ਲਈ ਕੀ ਨਹੀਂ ਕੀਤਾ ਸਾਰੀ ਉਮਰ ਗਿਣਾਉਂਦੇ ਨੇ
ਇਸ਼ਕ ਸਕੂਲੋਂ ਕੱਚੀ ਪਹਿਲੀਂ ਕੋਈ ਕੋਈ ਕਰਦਾ ਪਾਸ
ਟਿਮਟਿਮਾਉਂਦੇ ਤਾਰਿਆ…
ਪਿੰਜਰੇ ਦੇ ਵਿੱਚ ਫ਼ਸ ਕੇ ਤੋਤੇ ਮੀਆਂ ਮਿੱਠੂ ਹੋ ਜਾਂਦੇ
ਯਾਰ ਪਰਾਈ ਚੂਰੀ ਖਾ ਕੇ ਆਪਣਾ ਸਭ ਕੁਝ ਖੋ ਜਾਂਦੇ
ਆਪਣੀ ਬੋਲੀ ਆਪਣੀ ਉੱਡਣੀ ਗਿਰਵੀ ਗ਼ੈਰਾਂ ਪਾਸ
ਟਿਮਟਿਮਾਉਂਦੇ ਤਾਰਿਆ…
ਕੁਸ਼ ਬੇਲੀ ਐਸੇ ਵੀ ਹੁੰਦੇ, ਬੋਲੇ ਬੋਲ ਪਗਾਉਂਦੇ ਜੋ
ਵਕਤ ਪਾਏ ਤੋਂ ਦਿਲ ਦਾ ਕਰਜ਼ਾ ਸਿਰ ਦੇ ਨਾਲ ਚਕਾਉਂਦੇ ਜੋ
ਯਾਰੀ ਤੇ ਸਰਦਾਰੀ ਆਉਂਦੀ ਕਿਸੇ ਕਿਸੇ ਨੂੰ ਰਾਸ
ਟਿਮਟਿਮਾਉਂਦੇ ਤਾਰਿਆ…
ਓਸ ਦਾ ਨਾਮ ਨਿਸ਼ਾਨ ਨਾ ਕਿਧਰੇ, ਜਿਸ ਦੇ ਸੀਨੇ ਚੋਟਾਂ ਨੇ
ਖਾਈਆਂ ਖੋਦਣ ਵਾਲੇ ਨੂੰ ਫਰਿਹਾਦ ਸਮਝ ਲਿਆ ਲੋਕਾਂ ਨੇ
ਜਿਸ ਦੇ ਕਾਜ਼ੀ, ਉਸ ਦੀ ਬਾਜ਼ੀ, ਵਕਤ ਜੂਏ ਦੀ ਤਾਸ਼
ਟਿਮਟਿਮਾਉਂਦੇ ਤਾਰਿਆ…
ਜਦ ਕੱਟਿਆ ਬਨਵਾਸ ਹੀ ਕੱਟਿਆ ਮਰਿਯਾਦਾ ਪ੍ਰਸ਼ੋਤਮ ਨੇ
ਸਾਡੇ ਮਸਤ ਮਲੰਗਾਂ ਕੋਲੇ ਨਾਨਕ ਨੇ ਯਾ ਗੌਤਮ ਨੇ
ਜੀਵਣ ਜੋਗੀ ਮਾਂ ਬੋਲੀ ਦਾ ਮਰ ਜਾਣਾ ਗੁਰਦਾਸ
ਟਿਮਟਿਮਾਉਂਦੇ ਤਾਰਿਆ…
Leave a Comment » |
Gurdas Maan | Tagged: Gurdas Maan |
Permalink
Posted by Harmeet Sidhu
June 10, 2009
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ..
ਯਾਦ ਰੱਖਦਾ ਵਿਸਾਖੀ,
ਉਨ੍ਹੇ ਦੇਖਿਆ ਹੁੰਦਾ ਜੇ..
ਰੰਗ ਕਣਕਾਂ ਦਾ ਹਰੇ ਤੋਂ ਸੁਨਿਹਰੀ ਹੋ ਗਿਆ..
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ..||
ਤੋਤਾ ਉੱਡਣੋਂ ਵੀ ਗਿਆ,
ਨਾਲੇ ਬੋਲਣੋਂ ਵੀ ਗਿਆ..
ਭੈੜਾ ਚੁੰਝਾਂ ਨਾਲ,
ਗੰਢੀਆਂ ਨੂੰ ਖੋਲਣੋਂ ਵੀ ਗਿਆ..
ਹੁਣ ਮਾਰਦਾ ਏ ਸੱਪ,
ਡਾਢਾ ਸ਼ਾਮ ਤੇ ਸਵੇਰੇ..
ਕਿ ਵਟਾਕੇ ਜਾਤਾਂ ਮੋਰ ਓ ਕਲਿਹਰੀ ਹੋ ਗਿਆ..
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ..||
ਤੇਰਾ ਖੂਨ ਠੰਡਾ ਹੋ ਗਿਆ,
ਖੌਲਦਾ ਨਹੀਂ ਏ..
ਏਹੇ ਵਿਰਸੇ ਦਾ ਮਸਲਾ,
ਮਖੌਲ ਦਾ ਨਹੀਂ ਏ..
ਤੈਨੂੰ ਹਜੇ ਨੀਂ ਖਿਆਲ,
ਪਤਾ ਉਦੋਂ ਹੀ ਲੱਗੂਗਾ..
ਜਦੋਂ ਆਪ ਹੱਥੀਂ ਚੋਇਆ ਸ਼ਹਿਦ ਜਹਿਰੀ ਹੋ ਗਿਆ..
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ..||
ਦੇਖੋ ਕਿਹੋ-ਜਿਹੇ ਰੰਗ ਚੜ੍ਹੇ,
ਨੌਜਵਾਨਾਂ ਉੱਤੇ..
ਮਾਣ ਭੋਰਾ ਵੀ ਨਹੀਂ ਰਿਹਾ,
ਗੁਰੂ ਦੀਆਂ ਸ਼ਾਨਾਂ ਉੱਤੇ..
ਚਾਰ-ਅੱਖਰਾਂ ਨੂੰ ਬੋਲਣੇ ਦਾ,
ਉਹਦੇ ਕੋਲ ਹੈ ਨਹੀਂ ਸਮਾਂ..
ਨਾਮ ਗੁਰਮੀਤ ਸਿੰਘ ਸੀ ਓ ਗੈਰੀ ਹੋ ਗਿਆ..
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ..||
ਬੁੱਢੇ ਰੁੱਖਾਂ ਕੋਲੋ ,
ਜਦੋਂ-ਜਦੋਂ ਲੰਘੀਆਂ ਹਵਾਵਾਂ
ਉਨਾ ਦਸੀਆਂ ਉਹਨੂੰ
ਇੱਕ-ਦੋ ਇਛਾਵਾਂ
ਉਹ ਤੁਸੀਂ ਬੈਠ ਕੇ ਵਿਚਾਰੋਂ
ਸਰਤਾਜ ਪਤਾ ਕਰੋ ..
ਕਾਹਤੋ ਪੱਤਾ-ਪੱਤਾ ,
ਟਾਹਣੀਆਂ ਦਾ ਵੈਰੀ ਹੋ ਗਿਆ……
ਪਾਣੀ ਪੰਜਾਂ-ਦਰਿਆਵਾਂ ਵਾਲਾ,
ਨਹਿਰੀ ਹੋ ਗਿਆ..
ਮੁੰਡਾ ਪਿੰਡ ਦਾ ਸੀ,
ਸ਼ਹਿਰ ਜਾਕੇ ਸ਼ਹਿਰੀ ਹੋ ਗਿਆ..||
Leave a Comment » |
Satinder Sartaj | Tagged: Satinder Sartaj |
Permalink
Posted by Harmeet Sidhu