Posted by: Harmeet Sidhu on: November 22, 2011
ਇਸ ਨਗਰ ਵਿਚ ਦੋਸਤੀ ਤਾ ਦੁਸ਼ਮਣੀ ਦੀ ਲੋੜ ਹੈ |
ਪੱਥਰਾਂ ਵਿਚ ਖੋੜ ਏਥੇ ਸ਼ੀਸ਼ਿਆਂ ਵਿਚ ਜੋੜ ਹੈ |
ਮੈਂ ਹਵਾ ਦੇ ਮੋਢਿਆਂ ‘ਤੇ ਖਿੜ ਪਵਾਂ ਲਹਿਰਾ ਪਵਾਂ,
ਬਸ ਤੁਹਾਡੀ ਧੁੱਪ ਛਾਂ ਦੀ ਹੀ ਜ਼ਰਾ ਕੁ ਲੋੜ ਹੈ |
ਮੇਰੇ ਘਰ ਪਹੁੰਚਣ ਤੋਂ ਪਹਿਲਾਂ ਰੋਜ਼ ਡੁੱਬ ਜਾਂਦਾ ਹੈ ਦਿਨ,
ਕੋਈ ਵੀ ਸੂਰਜ ਨਾ ਮੇਰੇ ਨਾਲ ਪੁਜਦਾ ਤੋੜ ਹੈ |
ਜ਼ਿੰਦਗੀ ਦੀ ਰਾਹ ਤੋਂ ਮੁਸ਼ਕਿਲ ਨਹੀਂ ਹੈ ਪੁਲਸਰਾਤ,
ਹਰ ਕਦਮ ਇਕ ਹਾਦਸਾ ਹੈ ਹਰ ਕਦਮ ਇਕ ਮੋੜ ਹੈ |
ਕੁਝ ਪਲਾਂ ਦਾ ਨਿੱਘ ਹੈ ਇਹ ਕੁਝ ਦਿਨਾਂ ਦੀ ਨੇੜਤਾ,
ਉਸ ਨੂੰ ਮੇਰੀ ਲੋੜ ਅਜ ਕਲ ਮੈਨੂੰ ਉਸ ਦੀ ਲੋੜ ਹੈ |
ਝੀਲ ਹੈ, ਰੰਗਾਂ ਦਾ ਮੇਲਾ ਹੈ, ਚਰਾਗ਼ਾਂ ਦਾ ਸਮਾਂ,
ਇਸ ਸਮੇਂ ਵੀ ਹੋ ਰਹੀ ਮਹਿਸੂਸ ਤੇਰੀ ਥੋੜ ਹੈ |
ਜਗਤਾਰ
(ਜਜ਼ੀਰਿਆਂ ਵਿਚ ਘਿਰਿਆ ਸਮੁੰਦਰ/104)
Recent Comments