Posted by: Harmeet Sidhu on: December 25, 2011
ਜਦੋਂ ਮੂੰਹ-ਜ਼ੋਰ ਤੇ ਅੰਨੀ ਹਵਾ ਸੀ |
ਮੈਂ ਦੀਵੇ ਵਾਂਗ ਚੌਰਾਹੇ ਖੜਾ ਸੀ |
ਮਿਰੇ ਚਿਹਰੇ ‘ਤੇ ਕੀ ਲਿਖਿਆ ਗਿਆ ਸੀ |
ਜੁਦਾ ਹੋਏ ਤਾਂ ਹਰ ਇਕ ਪੜ ਰਿਹਾ ਸੀ |
ਉਹ ਭਾਵੇਂ ਮੂੰਹੋਂ-ਮੂੰਹ ਭਰਿਆ ਪਿਆ ਸੀ |
ਪਰ ਉਸਦੇ ਦਿਲ ‘ਚ ਤਹਿ ਦਰ ਤਹਿ ਖਲਾ ਸੀ |
ਮੈਂ ਜਿਸਨੂੰ ਫੜ ਕੇ ਤੇਰੇ ਸ਼ਹਿਰ ਪੁੱਜਾ,
ਮਿਰੀ ਆਵਾਜ਼ ਦਾ ਹੀ ਇਕ ਸਿਰਾ ਸੀ |
ਸਦਾ ਗੁੰਬਦ ‘ਚੋਂ ਜੀਕੂੰ ਪਰਤਦੀ ਹੈ,
ਤਿਰੇ ਸ਼ਹਿਰੋਂ ਮੈਂ ਏਦਾਂ ਪਰਤਿਆ ਸ
ਤਿਰੇ ਨੈਣਾਂ ‘ਚ ਹਾਲੇ ਰਤਜਗੇ ਨੇ,
ਤੂੰ ਮੈਨੂੰ ਖ਼ਾਬ ‘ਚ ਕਦ ਵੇਖਿਆ ਸੀ ?
ਦਰਖ਼ਤਾਂ ਦਾ ਹਰਾ ਪੁਰਸ਼ੋਰ-ਲਸ਼ਕਰ,
ਹਵਾ ਦੇ ਨਾਲ ਹੀ ਬਸ ਮਰ ਗਿਆ ਸੀ |
ਉਹ ‘ਚੰਡੀਗੜ’ ‘ਚ ਪੱਥਰ ਬਣ ਗਿਆ ਹੈ
ਜੋ ‘ਰਾਜਗੁਮਾਲ’ ਵਿਚ ਪਾਰੇ ਜਿਹਾ ਸੀ | (1975)
(ਸ਼ੀਸ਼ੇ ਦਾ ਜੰਗਲ/40)
Recent Comments