Our Spirit / P. Sainath

08THiStock-546193626

They charged us unarmed people
The crowds broke
They used their lathis and batons
Our bones broke
They opened fire
Many lives broke
Our spirit did not break
Their empire did.

P Sainath

Posted in Tasveeran Boldiyan | Tagged | Leave a comment

ਪਾਸ਼ ਅਤੇ ਉਸ ਦੇ ਕ਼ਾਤਲ

ਪਾਸ਼ ਅਤੇ ਉਸ ਦੇ ਕ਼ਾਤਲ
ਭਿੰਡਰਾਂਵਾਲਾ
ਹਮੇਸ਼ਾ ਜਿੰਦਾ ਰਹੇਗਾ 
ਇਕ ਧਾਰਮਿਕ ਫਿਰਕੇ ਵਿਚਲੇ
ਉਨਾਂ ਲੋਕਾਂ ਲਈ 
ਜਿਨਾਂ ਲਈ ਮਾਨਸ ਕੀ ਜਾਤ ਸਭੇ ਏਕ ਨਹੀਂ ਹੈ 
ਪਾਸ਼ 
ਨੂੰ ਜਿੰਦਾਂ ਰੱਖਣ ਵਾਲੇ
ਜੰਮ ਸਕਦੇ ਹਨ
ਕਿਸੇ ਵੀ ਰੰਗ ਨਸਲ ਵਾਲਿਆ ਦੇ ਘਰ
ਕਿਊ ਕੇ
ਮਾਨਸ ਕੀ ਜਾਤ ਸਭਿ ਏਕ ਪਹਿਚਾਨਣ ਵਾਲਿਆ ਦਾ 
ਕੋਈ ਧਰਮ ਨਹੀ
ਕੋਈ ਜਾਤ ਨਹੀ
ਕੋਈ ਭਾਸ਼ਾ ਨਹੀ 
ਕੋਈ ਦੇਸ਼ ਨਹੀਂ 
ਉਸ ਦੀ ਸੋਚ ਪਨਪ ਸਕਦੀ ਹੈ
ਸਭ ਹੱਦਾਂ ਬੰਨੇ ਤੋੜ ਕੇ 
ਕਿਸੇ ਵੀ ਇਨਸਾਨ ਵਿਚ
ਜਿਨਾਹ ਕਦੇ ਵੀ 
ਹਿੰਦੂ ਸਿੱਖਾਂ ਲਈ ਸਤਿਕਾਰਤ ਨਹੀਂ ਹੋ ਸਕਦਾ 
ਤੇ 
ਭਗਤ ਸਿੰਘ 
ਨੂੰ ਆਪਣਾ ਕਹਿਣ ਵਾਲੇ
ਅੱਜ ਵੀ ਜਮ ਪੈਂਦੇ ਹਨ
ਜਿਨਾਹ ਦੇ ਬਣਾਏ ਉਸ ਦੇਸ਼ ਵਿਚ
ਕਿਸੇ ਪੰਜ ਵਕਤ ਵਾਲੇ ਨਿਮਾਜੀ
ਦੇ ਘਰ
ਏਹੀ ਫਰਕ ਹੈ 
ਫਿਰਕੂ ਲਹਿਰਾਂ 
ਤੇ 
ਲੋਕ ਲਹਿਰਾਂ ਵਿਚ

— ਅਮਨ ਪੀ੍ਤ
Posted in Paash | Tagged | Leave a comment

Sir Jhukaoge To / Bashir Badr

सर झुकाओगे तो पत्थर देवता हो जाएगा
इतना मत चाहो उसे, वो बेवफ़ा हो जाएगा

हम भी दरिया हैं, हमें अपना हुनर मालूम है
जिस तरफ भी चल पड़ेंगे, रास्ता हो जाएगा

कितनी सच्चाई से मुझ से ज़िन्दगी ने कह दिया
तू नहीं मेरा, तो कोई दूसरा हो जाएगा

मैं ख़ुदा का नाम लेकर पी रहा हूँ दोस्तो
ज़हर भी इसमें अगर होगा, दवा हो जाएगा

सब उसी के हैं हवा, ख़ुश्बू, ज़मीनो-आसमाँ
मैं जहाँ भी जाऊँगा, उसको पता हो जाएगा

बशीर बद्र

Posted in Bashir Badr, Uncategorized | Tagged | Leave a comment

ਮੈਂ ਰਾਹਾਂ ਤੇ ਨਹੀਂ ਤੁਰਦਾ / Main Raahan Te Nai Turda / Surjit Patar

ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ
ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ

ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ
ਇਹ ਸੜਦੇ ਪੈਰ, ਠਰਦੇ ਦਿਲ, ਮੇਰੇ ਸੱਚ ਦੇ ਗਵਾਹ ਬਣਦੇ

ਜੁ ਲੋ ਮੱਥੇ ‘ਚੋਂ ਫੁੱਟਦੀ ਹੈ, ਉਹ ਅਸਲੀ ਤਾਜ ਹੁੰਦੀ ਹੈ
ਤਵੀ ਦੇ ਤਖਤ ‘ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ

ਇਹ ਪੰਡਤ ਰਾਗ ਦੇ ਤਾਂ ਪਿੱਛੋਂ ਸਦੀਆਂ ਬਾਅਦ ਆਉਂਦੇ ਨੇ
ਮੇਰੇ ਹਉਕੇ ਹੀ ਪਹਿਲਾਂ ਤਾਂ ਮੇਰੀ ਵੰਝਲੀ ਦੇ ਸਾਹ ਬਣਦੇ

ਅਸਾਨੂੰ ਰੀਤ ਤੋਂ ਵੱਧ ਕੇ ਕਿਸੇ ਦੀ ਪਰੀਤ ਪਿਆਰੀ ਹੈ
ਤੂੰ ਲਿਖ ਲੇਖਾ ਤੇ ਲਿਖ ਜਿੰਨੇ ਵੀ ਨੇ ਸਾਡੇ ਗੁਨਾਹ ਬਣਦੇ

ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ

ਉਦੋਂ ਤਕ ਤੂੰ ਹੈਂ ਸਾਡੀ ਹਿੱਕ ਦੇ ਵਿਚ ਮਹਿਫੂਜ਼ ਮਰ ਕੇ ਵੀ
ਜਦੋਂ ਤਕ ਜਿਸਮ ਸਾਡੇ ਹੀ ਨਹੀਂ ਸੜ ਕੇ ਸੁਆਹ ਬਣਦੇ

ਫ਼ਕੀਰਾਂ ਦੇ ਸੁਖਨ ਕੁਛ ਯਾਰ, ਕੁਛ ਤਾਰੀਖ ਦੇ ਮੰਜ਼ਰ
ਜਦੋਂ ਮੈਂ ਜ਼ਖਮ ਖਾ ਲੈਨਾਂ ਮੇਰੀ ਖ਼ਾਤਰ ਪਨਾਹ ਬਣਦੇ

ਮੈਂ ਇਕ ਗੱਲ ਜਾਣਦਾਂ ਕਿ ਹੈ ਕੋਈ ਸ਼ੈ ਇਸ ਵਜੂਦ ਅੰਦਰ
ਉਹ ਜਿਹੜੀ ਲਿਸ਼ਕ ਉਠਦੀ ਹੈ ਜਦੋਂ ਸਭ ਰੁਖ ਸਿਆਹ ਬਣਦੇ

ਕਦੀ ਦਰਿਆ ਇੱਕਲਾ ਤੈਹ ਨਹੀਂ ਕਰਦਾ ਦਿਸ਼ਾ ਆਪਣੀ
ਜ਼ਮੀਂ ਦੀ ਢਾਲ, ਜਲ ਦਾ ਵੇਗ ਹੀ ਰਲ ਮਿਲ ਕੇ ਰਾਹ ਬਣਦੇ

ਅਚਨਚੇਤੀ ਕਿਸੇ ਬਿੰਦੂ ‘ਚੋਂ ਚਸ਼ਮਾ ਫੁੱਟ ਪੈਂਦਾ ਹੈ
ਇਹ ਦਾਅਵੇਦਾਰ ਦਾਅਵੇਦਾਰ ਐਵੇਂ ਖਾਹਮਖਾਹ ਬਣਦੇ

ਮੈਂ ਕੁਝ ਨਾਦਾਂ ਤੇ ਬਿੰਦਾਂ ਦਾ ਮਿਲਣ-ਬਿੰਦੂ ਹਾਂ ਮੈਂ ਕੀ ਹਾਂ
ਜੇ ਮੈਂ ਆਖਾਂ ਕਿ ਮੈਂ ਕੁਝ ਹਾਂ ਕਥਨ ਮੇਰੇ ਗੁਨਾਹ ਬਣਦੇ

ਇਹ ਤੁਰਦਾ ਕੌਣ ਹੈ ਮੈਂ ਕੌਣ ਹਾਂ ਤੇ ਕੌਣ ਪੁੱਛਦਾ ਹੈ
ਇਹ ਸੋਚਾਂ ਦਾ ਸਫਰ ਹੈ ਜਿਸ ਲਈ ਸੀਨੇ ਹੀ ਰਾਹ ਬਣਦੇ

ਜਦੋਂ ਤਕ ਲਫਜ਼ ਜਿਊਂਦੇ ਨੇ ਸੁਖਨਵਰ ਜਿਓਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੋ ਸਿਵਿਆਂ ਵਿਚ ਸੁਆਹ ਬਣਦੇ

ਹਮੇਸ਼ਾ ਲੋਚਿਆ ਬਣਨਾ ਤੁਹਾਡੇ ਪਿਆਰ ਦੇ ‘ਪਾਤਰ’
ਕਦੇ ਨਾ ਸੋਚਿਆ ਆਪਾਂ ਕਿ ਅਹੁ ਬਣਦੇ ਜਾਂ ਆਹ ਬਣਦੇ !

Posted in Surjit Patar | Tagged | Leave a comment

Lafzon Ki Tarteeb / Mirza Galib

Lafzon Ki Tarteeb Mujhe Baandni Nahin Aati Galib,
Hum Tum Ko Yaad Karte Hain Seedhi Si Baat Hai

Posted in Mirza Galib | Tagged | Leave a comment

Parindey / Dr. Jagtar

ਜੇ ਉਸਦਾ ਰਹਿ ਗਿਆ ਸੀ ਜ਼ਿਹਨ ਘਰ ਅੰਦਰ ਕਿਤਾਬਾਂ ਵਿਚ।
ਤਾਂ ਭੁੱਲ ਆਇਆ ਸੀ ਅੱਖਾਂ ਅਣਖਿੜੇ ਸੂਹੇ ਗੁਲਾਬਾਂ ਵਿਚ।

ਪਰਿੰਦੇ ਬਸਤੀਆਂ ਛੱਡ ਕੇ ਤੁਰੇ ਜਾਂਦੇ ਨੇ ਜੰਗਲ ਨੂੰ,
ਜਦੋਂ ਦੇ ਲੋਕ ਰੱਖਣ ਲਗ ਪਏ ਨੇ ਪਰ ਕਿਤਾਬਾਂ ਵਿਚ।

ਸ਼ਹੀਦਾਂ ਦਾ ਅਜਬ ਹੀ ਵੇਖਿਆ ਰਣਖੇਤ ਵਿਚ ਕੌਤਕ,
ਕਿਸੇ ਦਾ ਸਿਰ ਨਹੀਂ ਪੈਰ ਕਾਇਮ ਸਨ ਰਕਾਬਾਂ ਵਿਚ।

ਜੇ ਮਿਲਿਆ ਏਂ ਤਾਂ ਇਹ ਪਲ ਉਮਰ ਦੇ ਹਾਸਿਲ ਬਣਾ ਲਈਏ,
ਨਾ ਕਰੀਏ ਵਕਤ ਹੁਣ ਜ਼ਾਇਆ ਸਵਾਲਾਂ ਤੇ ਜਵਾਬਾਂ ਵਿਚ।

ਉਨ੍ਹਾਂ ਨੂੰ ਕੀ ਪਤਾ ਬਰਫ਼ਾਂ ‘ਤੇ ਨੰਗੇ ਪੈਰ ਕਿੰਝ ਤੁਰਦੇ,
ਜਿਨ੍ਹਾਂ ਦੇ ਪੈਰ ਠਰ ਜਾਂਦੇ ਘਰ ਅੰਦਰ ਜਰਾਬਾਂ ਵਿਚ।

-ਜਗਤਾਰ [ ਮੋਮ ਦੇ ਲੋਕ ]

Posted in Dr. Jagtar | Tagged | Leave a comment

Maa / Surjit Gag

242412_217457294938851_4023791_o

Surjit Gag

Posted in Surjit Gag (Gagbani) | Tagged | Leave a comment