ਪੀੜ ਤੇਰੇ ਜਾਣ ਦੀ / Peed Tere Jaan Di / Gurdas Maan

ਪੀੜ ਤੇਰੇ ਜਾਣ ਦੀ ਕਿੱਦਾਂ ਜ਼ਰਾਂਗਾ ਮੈਂ
ਤੇਰੇ ਬਗੈਰ ਜ਼ਿੰਦਗੀ ਨੂੰ ਕੀ ਕਰਾਂਗਾ ਮੈਂ

ਕੀ ਕਰਾਗਾਂ ਪਿਆਰ ਦੀ ਲੁੱਟੀ ਬਹਾਰ ਨੂੰ
ਸੱਜੀਆਂ ਸਜਾਈਆਂ ਮਹਿਫ਼ਲਾਂ ਗੁੰਦੇ ਸ਼ਿੰਗਾਰ ਨੂੰ
ਹੱਥੀ ਮਰੀ ਮੁਸਕਾਨ ਦਾ ਮਾਤਮ ਕਰਾਂਗਾ
ਤੇਰੇ ਬਗੈਰ ਜ਼ਿੰਦਗੀ ਨੂੰ…

ਜੇ ਰੋ ਪਿਆ ਤਾਂ ਕਹਿਣਗੇ ਦੀਵਾਨਾ ਹੋ ਗਿਆ
ਨਾ ਬੋਲਿਆ ਤਾਂ ਕਹਿਣਗੇ ਬੇਗਾਨਾ ਹੋ ਗਿਆ
ਲੋਕਾਂ ਦੀ ਇਸ ਜ਼ੁਬਾਨ ਨੂੰ ਕਿੱਦਾਂ ਫੜਾਂਗਾ ਮੈਂ
ਤੇਰੇ ਬਗੈਰ ਜ਼ਿੰਦਗੀ…

ਸਾਹਾਂ ਦੀ ਡੁੱਬਦੀ ਨਾਵ ਨੂੰ ਝੌਂਕਾ ਮਿਲੇ ਜਾਂ ਨਾ
ਇਸ ਜਹਾਨ ਮਿਲਣ ਦਾ ਮੌਕਾ ਮਿਲੇ ਜਾਂ ਨਾ
ਅਗਲੇ ਜਹਾਨ ਮਿਲਣ ਦੀ ਕੋਸ਼ਿਸ਼ ਕਰਾਂਗਾ
ਤੇਰੇ ਬਗੈਰ ਜ਼ਿੰਦਗੀ…

ਸੱਜਣਾ ਜ਼ਰਾ ਠੈਹਰ ਜਾ ਸੱਜਦਾ ਤਾਂ ਕਰ ਲਵਾਂ
ਅੱਥਰੂ ਨਾ ਕੋਈ ਵੇਖ ਲਏ ਪਰਦਾ ਤਾਂ ਕਰ ਲਵਾਂ
ਮਾਨਾਂ ਦਿਲਾਂ ਦੀ ਸੇਜ ਉੱਤੇ ਪੱਥਰ ਧਰਾਂਗਾ ਮੈਂ
ਜਾਣ ਵਾਲੇ ਅਲਵਿਦਾ ਐਨੀ ਕਹਾਂਗਾ ਮੈਂ
ਪੀੜ ਤੇਰੇ ਜਾਣ ਦੀ…

ਗੁਰਦਾਸ ਮਾਨ

This entry was posted in Gurdas Maan and tagged , . Bookmark the permalink.

1 Response to ਪੀੜ ਤੇਰੇ ਜਾਣ ਦੀ / Peed Tere Jaan Di / Gurdas Maan

  1. Gagninder Singh says:

    really Gr8 poetry
    one of my favr8.
    and gr8 effort by harmeet..
    God bless u ..

Leave a comment