Niss Din Gujarna Painda / Dr. Jagtar

ਨਿਸ ਦਿਨ ਗੁਜ਼ਰਨਾ ਪੈਂਦੈ, ਖ਼ੂਨੀ ਬਜ਼ਾਰ ਏਥੇ,
ਸਾਡੇ ਸਿਰਾਂ ਦਾ ਹਰ ਇਕ, ਹੈ ਤਲਬਗਾਰ ਏਥੇ ||

ਤਲਵਾਰ ਤਾਂ ਉਠਾਓ, ਦੀਵਾਰ ਤਾਂ ਬਣਾਓ,
ਝੁਕਣੇ ਕਦੇ ਫ਼ਤਹਿ, ਨਾ ਮਿਟਣੇ ਜੁਝਾਰ ਏਥੇ ||

ਸਰਮਦ ਨੂੰ ਕਤਲ ਕਰਕੇ, ਹਰ ਰਾਹ ਸਾਫ਼ ਕਰ ਕੇ,
ਝੁੰਜਲਾਏ ਫਿਰ ਰਹੇ ਨੇ, ਕਿਓਂ ਤਾਜਦਾਰ ਏਥੇ ||

ਰਖਿਆ ਹੈ ਸਿਰ ਸਦਾ ਹੀ, ਉੱਚਾ ਅਸਾਂ ਨੇ ਭਾਵੇਂ,
ਹਰ ਮੋੜ ‘ਤੇ ਸਲੀਬਾਂ, ਹਰ ਪੈਰ ਦਾਰ ਏਥੇ ||

ਕਦ ਤਕ ਰਹੇਗਾ ਆਖ਼ਿਰ, ਖੁਸ਼ਬੂ ਦੇ ਸਿਰ ‘ਤੇ ਪਹਿਰਾ,
ਹੋਵੇਗੀ ਕਤਲ ਕਦ ਤਕ, ਆਖ਼ਿਰ ਬਹਾਰ ਏਥੇ ||

ਚੁੰਝਾਂ ‘ਚ ਲੈ ਸਿਤਾਰੇ, ਗਿੱਧਾਂ ਦੇ ਪਾ ਇਸ਼ਾਰੇ,
ਤਾੜੇਗੀ ਬਾਜ਼ ਕਦ ਤਕ, ਕਾਵਾਂ ਦੀ ਡਾਰ ਏਥੇ ?

ਜਗਤਾਰ

Video (from Mitti Movie)

 

This entry was posted in Dr. Jagtar and tagged . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s