Zindagi / Dr. Jagtar

ਜ਼ਿੰਦਗੀ ਦੀ ਹੁਣ ਤਾਂ ਬਸ ਏਨੀ ਕਥਾ ਹੀ ਰਹਿ ਗਿਆਂ ।
ਸੜ ਗਈ ਪੁਸਤਕ ਦਾ ਇਕ ਬਚਿਆ ਸਫ਼ਾ ਹੀ ਰਹਿ ਗਿਆਂ ।

ਉਡ ਕੇ ਤੇਰੇ ਨਾਲ ਚੀਰੇ ਸਨ ਕਦੇ ਸਤ ਆਸਮਾਨ,
ਲੋਕ ਕਹਿੰਦੇ ਨੇ ਕਿ ਹੁਣ ਤਾਂ ਬਸ ਖਲਾ ਹੀ ਰਹਿ ਗਿਆਂ।

ਜ਼ਿੰਦਗੀ ! ਹੰਝ, ਕਦੀ, ਤਾਰਾ, ਕਦੀ ਜੁਗਨੂੰ ਬਣੀ,
ਮੈਂ ਬਦਲਦੇ ਰੰਗ ਇਸ ਦੇ ਵੇਖਦਾ ਹੀ ਰਹਿ ਗਿਆਂ ।

ਰੰਗ, ਸੁਰ, ਖੁਸ਼ਬੂ, ਹਵਾ, ਮੌਸਮ, ਘਟਾ ਦੇਂ ਜਾਂ ਸਦਾ,
ਤੇਰਾ ਕੀ ਕੀ ਰੂਪ ਹੈ, ਮੈਂ ਸੋਚਦਾ ਹੀ ਰਹਿ ਗਿਆਂ ।

ਬਣ ਕੇ ਰਹਿਮਤ ਦੀ ਘਟਾ ਛਾਇਆ ਰਿਹਾ ਹੋਰਾਂ ’ਤੇ ਤੂੰ,
ਮੈਂ ਤਿਰੇ ਸਾਏ ਲਈ ਵੀ ਤਰਸਦਾ ਹੀ ਰਹਿ ਗਿਆਂ ।

ਕੌਣ ਹਾਂ ! ਕੀ ਹਾਂ ! ਕਿਉਂ ਹਾਂ ! ਕਿਸ ਲਈ ਹਾਂ ! ਕਿਸ ਦਾ ਹਾਂ !
ਕੋਈ ਵੀ ਉਲਝਣ ਨਾ ਸੁਲਝੀ ਉਲਝਿਆ ਹੀ ਰਹਿ ਗਿਆਂ ।

ਮੈਂ ਤੇਰਾ, ਜਗਤਾਰ ਹਾਂ, ਜਗਤਾਰ ਹਾਂ ਹੁਣ ਤਾਂ ਸਿਆਣ
ਬਹੁਤ ਸ਼ਰਮਿੰਦਾ ਕਿ ਅਜ ਤਕ ਓਪਰਾ ਹੀ ਰਹਿ ਗਿਆਂ ।

ਡਾ. ਜਗਤਾਰ / ਜੁਗਨੂੰ ਦੀਵਾ ਤੇ ਦਰਿਆ

This entry was posted in Dr. Jagtar, Uncategorized and tagged . Bookmark the permalink.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s