Maa / Surjit Gag

242412_217457294938851_4023791_o

Surjit Gag

Posted in Surjit Gag (Gagbani) | Tagged | Leave a comment

Saada Desh / Ibn-e-Insha

“ਇਰਾਨ ਵਿਚ ਕੌਣ ਰਹਿੰਦਾ ਹੈ?”
ਇਰਾਨ ਵਿਚ ਇਰਾਨੀ ਕੌਮ ਰਹਿੰਦੀ ਹੈ !
“ਇੰਗਲਿਸ਼ਤਾਨ ਵਿਚ ਕੌਣ ਰਹਿੰਦਾ ਹੈ?”
ਇੰਗਲਿਸ਼ਤਾਨ ਵਿਚ ਅੰਗਰੇਜ਼ੀ ਕੌਮ ਰਹਿੰਦੀ ਹੈ !
“ਫਰਾਂਸ ਵਿਚ ਕੌਣ ਰਹਿੰਦਾ ਹੈ?”
ਫਰਾਂਸ ਵਿਚ ਫ੍ਰਾਂਸਸੀ ਕੌਮ ਰਹਿੰਦੀ ਹੈ !
“ਇਹ ਕਿਹੜਾ ਦੇਸ਼ ਹੈ?”
ਇਹ ਪਾਕਿਸਤਾਨ ਹੈ !
“ਇਸ ਵਿਚ ਪਾਕਿਸਤਾਨੀ ਕੌਮ ਰਹਿੰਦੀ ਹੋਵੇਗੀ
ਨਹੀਂ, ਇਸ ਵਿਚ ਪਾਕਿਸਤਾਨੀ ਕੌਮ ਰਹਿੰਦੀ !
ਇਸ ਵਿਚ ਸਿੰਧੀ ਕੌਮ ਰਹਿੰਦੀ ਹੈ ! ਇਸ ਵਿਚ ਪੰਜਾਬੀ ਕੌਮ ਰਹਿੰਦੀ ਹੈ ! ਇਸ ਵਿਚ ਬੰਗਾਲੀ ਕੌਮ ਰਹਿੰਦੀ ਹੈ !
ਇਸ ਵਿਚ ਇਹ ਕੌਮ, ਉਹ ਕੌਮ ਰਹਿੰਦੀ ਹੈ !
“ਪਰ ਉਹ ਤਾਂ ਹਿੰਦੁਸਤਾਨ ਵਿਚ ਵੀ ਰਹਿੰਦੇ ਨੇ ! ਸਿੰਧੀ ਤਾਂ ਹਿੰਦੁਸਤਾਨ ਵਿਚ ਵੀ ਰਹਿੰਦੇ ਨੇ !
ਫਿਰ ਤੁਸੀਂ ਵੱਖਰਾ ਮੁਲਕ ਕਿਊ ਬਣਾਇਆ ?

ਬਹੁਤ ਵੱਡੀ ਗ਼ਲਤੀ ਹੋ ਗਈ ਮਾਫ ਕਰ ਦੇਣਾ !

ਇਬਨੇ ਇਨਸ਼ਾ

ਪੰਜਾਬੀ ਰੂਪ: ਹਰਮੀਤ ਸਿੱਧੂ

Image | Posted on by | Tagged | Leave a comment

“Gurmukh Singh” / Jaswant Singh Zafar

ਗੁਰਮੁਖ ਸਿੰਘ

ਗੁਰੂ ਨਾਨਕ ਫਲੋਰ ਮਿੱਲ ਵਾਲਾ ਗੁਰਮੁਖ ਸਿੰਘ
ਗੁਰੂ ਨਾਨਕ ਦਾ ਬੜਾ ਸ਼ਰਧਾਵਾਨ ਹੈ
ਜਿਹੜੀ ਵੱਡੀ ਕੋਠੀ ਤੇ ਲਿਖਿਆ ਹੋਇਆ –
ਗੁਰੂ ਨਾਨਕ ਬਖਸ਼ਿਸ਼
ਇਹ ਉੱਸੇ ਦਾ ਮਕਾਨ ਹੈ
ਗੁਰੂ ਨਾਨਕ ਫੀਲਿੰਗ ਸਟੇਸ਼ਨ ਵੀ ਉਸਦਾ ਹੈ
ਪੈਸੇ ਨੂੰ ਪੈਸੇ ਦੀ ਖਿੱਚ ਹੈ
ਵੱਡਾ ਮੁੰਡਾ ਆਪਣੀ ਜਗਾ ਸੈੱਟ ਹੈ
ਗੁਰੂ ਨਾਨਕ ਬਿਲ੍ਡਰਸ ਦਾ ਇਕੱਲਾ ਮਾਲਕ ਹੈ
ਤੇ ਛੋਟਾ ਗੁਰੂ ਨਾਨਕ ਫਾਇਨਾਂਸ ਕੰਪਨੀ ਦਾ ਸੰਚਾਲਕ ਹੈ
ਅਗਲੀ ਪੀੜੀ ਵੀ ਸੋਹਣੀ ਚਲ ਪਈ ਹੈ
ਪੋਤਰੇ ਨੂੰ ਗੁਰੂ ਨਾਨਕ ਕਾਲਜ ਵਿਚ ਪੇਡ ਸੀਟ ਮਿਲ ਗਈ ਹੈ
ਗੁਰਮੁਖ ਸਿੰਘ ਤੇ ਬੜੀ ਮੇਹਰ ਹੈ ਉਸ ਗੁਰੂ ਦੀ
ਜਿੰਨਾ ਪਿਓ ਦਾਦੇ ਦੀ ਕਮਾਈ ਵੀ ਗੁਵਾ ਛੱਡੀ
ਕੋਈ ਬਿਜ਼ਨੈੱਸ ਕਰਨ ਦੀ ਬਜਾਏ
ਭੁੱਖੇ ਸਾਦੁਆਂ ਨੂੰ ਰੋਟੀ ਖੁਵਾ ਛੱਡੀ
ਜੋ ਤੇਰਾ ਤੇਰਾ ਆਲਾਉਂਦੇ ਰਹੇ
ਤੇ ਮੋਦੀਖਾਨਾ ਲੁਟਾਉਂਦੇ ਰਹੇ
ਬੱਚੇ ਨਾ ਕਿਧਰੇ ਸੈੱਟ ਕੀਤੇ
ਬਸ ਗੋਸ਼ਟੀਆਂ ਰਚਾਉਂਦੇ ਰਹੇ
ਤੁਸੀਂ ਪੁੱਛ ਸਕਦੇ ਹੋ ਕਿ ਨਾਨਕ ਦੇ ਨਾ ਤੇ ਖੁੱਲੇ ਮੋਦੀਖਾਨੇ ਦੇ ਮਾਲਕ ਭਲਾ ਨਾਨਕ ਦੇ ਕੀ ਲੱਗਦੇ ਨੇ
ਗੁਰਮੁਖ ਸਿੰਘ ਤਾ ਇੰਨਾ ਜਾਣਦਾ ਕਿ ਇਹ ਲੈਣ ਦੇਣ ਦਾ ਸਿੱਧਾ ਰਿਸ਼ਤਾ ਹੈ
ਇੱਕ ਪਾਸੇ ਆਤਾਹ ਸ਼ਾਰਦਾ ਹੈ
ਦੂਜੇ ਪਾਸੇ ਆਪਾਰ ਕਿਰਪਾ ਹੈ

ਜਸਵੰਤ ਸਿੰਘ ਜਫ਼ਰ – ਅਸੀਂ ਨਾਨਕ ਦੇ ਕੀ ਲੱਗਦੇ ਹਾਂ ਵਿੱਚੋ !

Image | Posted on by | Tagged | 1 Comment

Jab Nazar Se Milayi Maza Aa Gaya / Fana Buland Shehri

This Urdu ghazal was penned by the Pakistani poet Fana Buland Shehri and performed as a qawwali by the great Ustad Nusrat Fateh Ali Khan (1948-1997). I could not find much online about the poet’s life, but quite a few famous qawwalis are attributed to him.

मेरे रश्क-इ-कमर तू ने पहली, नज़र जब नज़र से मिलाई मज़ा आ गया,
बर्क सी गिर गई काम ही कर गई, आग ऐसी लगाईं मज़ा आ गया,

जाम में घोल कर हुस्न की मस्तियाँ, चांदनी मुस्कुराई मज़ा आ गया,
चाँद के साए में ऐ मेरे साक़िया, तू ने ऐसी पिलाई मज़ा आ गया,

नशा शीशे में अंगराई लेने लगा, बज़्म -इ-रिंदाँ में सागर खनकने लगे,
मयकदे पे बरसने लगीं मस्तियाँ, जब घटा घिर के छाई मज़ा आ गया,

बेहिजाबाना वोह सामने आ गए, और जवानी जवानी से टकरा गई,
आँख उन की लारी यूं मेरी आँख से, देख कर यह लड़ाई मज़ा आ गया,

आँख में थी हया हर मुलाक़ात पर, सुर्ख आरिज़ हुए वस्ल की बात पर,
उस ने शर्मा के मेरे सवालात पे, ऐसे गर्दन झुकाई मज़ा आ गया,

शेख साहिब का ईमान मिट ही गया, देख कर हुस्न-इ-साक़ी पिघल ही गया,
आज से पहले ये कितने मग़रूर थे, लूट गई पारसाई मज़ा आ गया,

ऐ फ़ना शुक्र है आज बाद–इ-फ़ना, उस ने रखली मेरे प्यार की आबरू,
अपने हाथों से उस ने मेरी क़बर पर, चादर-इ-गुल चढ़ाई मज़ा आ गया !

फ़ना बुलंद शहरी

हिंदी में अनुवाद: हरमीत सिधु

Posted in Fana Buland Shehri, Nusrat Fateh Ali Khan | Tagged , , | Leave a comment

Sooraj / Dr. Jagtar

IMG_20151123_080838.jpg

Image | Posted on by | Tagged | Leave a comment

Gurpurav / Shiv Kumar Batalvi

Wishing everyone Happy Gurpurav (350th Birth anniversary of Guru Gobind Singh).

ਸ਼ਿਵ ਕੁਮਾਰ ਬਟਾਲਵੀ ਦੇ ਕਿਸੇ ਦੋਸਤ ਨੇ ਉਸ ਨੂੰ ਕਿਹਾ ਕਿ ਤੂੰ ਬਹੁਤ ਸੋਹਣਾ ਲਿਖਦਾ ਹੈਂ.. ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿੱਖ…. ਸ਼ਿਵ ਕੁਮਾਰ ਬਟਾਲਵੀ ਨੇ ਦੋ-ਤਿੰਨ ਮਹੀਨਿਆਂ ਬਾਅਦ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਕਲਮ ਦੀ ਐਨੀ ਔਕਾਤ ਨਹੀਂ ਕਿ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁੱਝ ਲਿਖ ਸਕੇ… ਪਰ ਮੈਂ ਇੱਕ ਆਰਤੀ ਜ਼ਰੂਰ ਲਿੱਖੀ ਹੈ.. 🏻

ਮੈਂ ਕਿਸ ਹੰਝੂ ਦਾ ਦੀਵਾ ਬਾਲਕੇ ਤੇਰੀ ਆਰਤੀ ਗਾਵਾਂ,
ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ,
ਜੋ ਤੈਨੂੰ ਕਰਨ ਭੇਟਾ ਮੈਂ ਤੇਰੇ ਦੁਆਰ ਤੇ ਆਵਾਂ,

ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ,
ਭਰੇ ਬਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ,
ਜੋ ਆਪਣੇ ਸੋਹਲ ਛਿੰਦੇ ਬਾਲ ਨੀਂਹਾਂ ਵਿੱਚ ਚਿਣਾ ਆਵੇ,
ਤਿਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ,
ਜੋ ਲੁੱਟ ਜਾਵੇ ਤੇ ਫਿਰ ਵੀ ਯਾਰੜੇ ਦੇ ਸੱਥਰੀਂ ਗਾਵੇ,
ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ,
ਮੈਂ ਕਿੰਝ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਗਲ ਪਾਵਾਂ,
ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ,
ਮੈਂ ਕਿਹੜੇ ਬੋਲ ਦੀ ਭੇਟਾ ਲੈ ਤੇਰੇ ਦੁਆਰ ਤੇ ਆਵਾਂ,

ਮੇਰੇ ਗੀਤਾਂ ਦੀ ਮਹਿਫ਼ਲ ‘ਚੋਂ ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸ਼ੀਸ ਮੰਗਣ ਤੇ ਤੇਰੇ ਸਾਹਵੇਂ ਖੜ੍ਹਾ ਹੋਵੇ,
ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖ਼ੂਨ ਵਿੱਚ ਧੋਵੇ,
ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ,
ਕਿ ਜਿਸ ਨੂੰ ਪੀੜ ਤਾਂ ਕੀਹ ਪੀੜ ਦਾ ਅਹਿਸਾਸ ਨਾ ਛੋਹਵੇ,
ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ,
ਮੈਂ ਆਪਣੀ ਪੀੜ ਦੇ ਅਹਿਸਾਨ ਕੋਲੋਂ ਦੂਰ ਕਿੰਝ ਜਾਵਾਂ,

ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾਂ ਹਾਂ ਕਿ ਉਹ ਹੋਵੇ,
ਜਿਹਦੇ ਹੱਥ ਸੱਚ ਦੀ ਤਲਵਾਰ ਨੈਣਾਂ ‘ਚ ਰੋਹ ਹੋਵੇ,
ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ,
ਜਿਹਦੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋਅ ਹੋਵੇ,
ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ,
ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰਾਂ ਤੇਰੇ ਦੁਆਰ ਤੇ ਆਵਾਂ,

ਮੈਂ ਚਾਹੁੰਦਾ ਏਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ,
ਮੈਂ ਮੈਲੇ ਸ਼ਬਦ ਧੋ ਕੇ ਜੀਭ ਦੀ ਕਿੱਲੀ ਤੇ ਪਾ ਆਵਾਂ,
ਤੇ ਮੈਲੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ,
ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ,
ਮੈਂ ਲੋਹਾ ਪੀਣ ਦੀ ਆਦਤ ਜ਼ਰਾ ਗੀਤਾਂ ਨੂੰ ਪਾ ਆਵਾਂ,
ਮੈਂ ਸ਼ਾਇਦ ਫੇਰ ਕੁੱਝ ਭੇਟਾ ਕਰਨ ਯੋਗ ਹੋ ਜਾਵਾਂ,
ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ਆਵਾਂ ,

ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ,
ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ।

-ਸ਼ਿਵ ਕੁਮਾਰ ਬਟਾਲਵੀ

Posted in Shiv Kumar Batalvi | Tagged | Leave a comment

“Nanak” / Jaswant Singh Jafar

ਮਾਫ ਕਰਨਾ
ਸਾਡੇ ਲਈ ਬਹੁਤ ਮੁਸ਼ਕਲ ਹੈ
ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ
ਪੈਂਡੇ ਦੀ ਧੂਡ਼ ਨਾਲ ਲੱਥ ਪੱਥ ਪਿੰਜਣੀਆਂ
ਤਿੜਕੀਆਂ ਅੱਡੀਆਂ
ਨੇਰੀ ਨਾਲ ਉਲਝੀ ਖੁਸ਼ਕ ਦਾਹੜੀ
ਲੂੰਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ
ਗੱਲਾ ਦਾ ਚਿਪਕਿਆ ਮਾਸ
ਤੇ ਚਿਹਰੇ ਦੀਆਂ ਉਭਰਦੀਆਂ ਹੱਡੀਆਂ ਦੇ ਡੂੰਘ ‘ਚ
ਦਗਦੀਆਂ ਮਘਦੀਆਂ ਤੇਜ਼ ਅੱਖਾਂ
ਅੱਖਾਂ ਜੋ-
ਪਰਿਵਾਰ ਨੂੰ
ਸਰਕਾਰ ਨੂੰ
ਤੇ ਹਰ ਸੰਸਕਾਰ ਨੂੰ
ਟਿੱਚ ਜਾਣਦੀਆਂ
ਬਹੁਤ ਖਤਰਨਾਕ ਸਿੱਧ ਹੋ ਸਕਦੈ
ਸਾਡੇ ਲਈ ਅਸਲੀ ਨਾਨਕ
ਅਜਿਹੇ ਨਾਨਕ ਦਾ ਅਸੀਂ
ਧਿਆਨ ਨਹੀਂ ਧਰ ਸਕਦੇ
ਜੋ ਘਰਾਂ ਨੂੰ ਉਜਾਡ਼ ਸਕਦਾ
ਨਿਆਣੇ ਵਿਗਾਡ਼ ਸਕਦਾ
ਕਿਸੇ ਕਾਅਬੇ ਵੱਲ ਪੈਰ ਕਰਕੇ
ਪਰਕਰਮਾ ਵਿੱਚ ਲੇਟਣ ਲਈ ਉਕਸਾ ਸਕਦਾ
ਲਿਹਾਜ਼ਾ
ਲੱਤਾਂ ਤੁੜਵਾ ਜਾਂ ਲੱਤਾਂ ਵਢਵਾ ਸਕਦਾ
ਤੇ ਹੋਰ ਵੀ ਬੜਾ ਕੁਝ ਗਲਤ ਕਰਵਾ ਸਕਦਾ
ਮਸਲਨ
ਅਸੀਂ ਮਜ਼ਹਬੀ ਚਿੰਨ੍ਹਾਂ ਦੇ ਥੋਥੇਪਨ ਨੂੰ ਨਾਪ ਸਕਦੇ ਹਾਂ
ਵਹਿਣਾਂ ਨੂੰ ਮੋੜਨ ਦਾ
ਮਰਿਆਦਾ ਨੂੰ ਤੋਡ਼ਨ ਦਾ
ਅੈਲਾਨਨਾਮਾ ਛਾਪ ਸਕਦੇ ਹਾਂ
ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲੂ ਹਾਂ ਅਸੀਂ
ਸਾਨੂੰ ਤਾਂ ਚਾਹੀਦੀ ਏ
ਖੈਰ
ਸੁੱਖ
ਸ਼ਾਂਤੀ
ਸਾਨੂੰ ਤਾਂ ਚਾਹੀਦੀਆਂ ਨੇ ਮਿੱਠੀਆਂ ਦਾਤਾਂ
ਵਧਦੀਆਂ ਵੇਲਾਂ
ਤੇ ਵੇਲਾਂ ਨੂੰ ਲਗਦੇ ਰੁਪੱਈਏ
ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ
ਨਾਨਕ ਹੀ ਸੂਟ ਕਰਦਾ
ਸ਼ਾਂਤ
ਲੀਨ
ਲਕਸ਼ਮੀ ਦੇਵੀ ਵਾਂਗ ਉਠਾਇਆ ਆਸ਼ੀਰੀ ਹੱਥ
ਹੱਥ ‘ਚੋਂ ਫੁੱਟਦੀ ਮਿਹਰ
ਤੇ ਅੱਖਾਂ ‘ਚੋਂ ਡੁੱਲ ਡੁੱਲ ਪੈਂਦੀ ਕੋਮਲਤਾ
ਸੱਨ ਸਿਲਕੀ ਸ਼ਫਾਫ ਦਾਹੜੀ
ਗੋਲ ਮਟੋਲ ਗੋਰੀਆਂ ਗੁਲਾਬੀ ਗੱਲਾਂ
ਫੇਅਰ ਅੈਂਡ ਲਵਲੀ
ਸੁਰਖ ਟਿਪਸੀ ਹੋਂਠ
ਮੁਲਾਇਮ ਜੈਮਿਨੀ ਪੈਰ
ਕੂਲੇ ਬਾਰਬੀ ਹੱਥ
ਪੈਗੰਬਰੀ ਵਸਤਰਾਂ ਦਾ ਏਰੀਅਲੀ ਨਿਖਾਰ
ਸਾਡੇ ਘਰ ਦੀਆਂ ਕੰਧਾਂ ਤੇ
ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ
ਰਾਹਾਂ ਨੂੰ ਰੱਦ ਕੇ ਤੁਰਨ ਵਾਲੇ
ਖਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ
ਸਾਡੀ ਕੋਈ ਕੰਧ ਨਹੀਂ ਝੱਲ ਸਕਦੀ
ਮਾਫ ਕਰਨਾ ਅਸੀਂ ਮਰ ਮਰ ਕੇ ਬਣਾਏ
ਘਰ ਨਹੀਂ ਢੁਆਉਣੇ
ਮਸਾਂ ਮਸਾਂ ਰੱਬ ਤੋਂ ਲਏ ਨਿਆਣੇ
ਹੱਥੋਂ ਨਹੀਂ ਗੁਆਉਣੇ
ਅਸੀਂ ਅਸਲੀ ਨਾਨਕ ਦੀ ਤਸਵੀਰ ਦਾ ਧਿਆਨ ਨਹੀਂ ਧਰ ਸਕਦੇ
ਮਾਫ ਕਰਨਾ
(ਜਸਵੰਤ ਜ਼ਫਰ ਦੀ ਪੁਸਤਕ ‘ਅਸੀਂ ਨਾਨਕ ਦੇ ਕੀ ਲਗਦੇ ਹਾਂ’ ਵਿਚੋਂ)

nanak

Posted in Jaswant Singh Zafar | Tagged | 1 Comment

Jis Din / Dr. Jagtar

_20151121_024729~2

Image | Posted on by | Tagged | Leave a comment

मैं देशद्रोही हूँ / Surjit Gag

हां
मैं देशद्रोही हूँ

मुझे देश के
चुनिंदा प्रधानमंत्री की
56 इंच चौड़ी छाती में
हिटलर की छवि नज़र आती है
और
अढ़ाई सेर के सर के भीतर
कचरा।

वही कचरा
जो छोड़ गए थे अंग्रेज़
हिन्दुस्तान की रग-रग में
धर्म और जाति के
रूप में।

हां
मैं देशद्रोही हूँ
मुझे गोमूत्र
और कुत्ते के मूत में
सिर्फ यही फर्क नज़र आता है
कि गाय
टांग उठा के नहीं मूतती।

मुझे इस विवस्था में
खोट नज़र आता है
जहां इन्साफ़ का तकाजा
खुदकुशी कर लेता है
भावनाओं के आहत होने से
और
पहन लेता है
भेड़िये की खाल
चलने लगता है
कछुए की चाल।

हां
मैं देशद्रोही हूँ
मुझे कपटी राम के आगे
श्री लगाने
और विद्वान रावण को
पापी कहने में
दिक्कत होती है

औरत को तमाशा बना
कभी अगिनपरीक्षा
कभी चीरहरण
कभी तपस्या भंगिनी
कभी देवदासी
और कभी साड़ी की जगह
आधुनिक लिबास पहनने पर
योग गुरूओं द्वारा
कसी जाती फब्तीयां
मुझे प्रेशान करती हैं।

पनघट से अंगियां
और लड़कीयों के
अंत्र वस्त्र चुरा
उनके सौंद्रय की
स्कैनिंग कर
रासलीला रचाने वाला अय्याश
मुझे किसी भी ऐंगल से
भगवान नज़र नहीं आता
इसलिए
मैं देशद्रोही हूँ
मुझ पे
देशद्रोह का मुकदमा चलाया जाए।

मैं नफ़रत करता हूँ
उस कानून से
जो कुत्तों के अधिकारों की
रक्षा करता है
और छोड़ देता है मनुष्य को
कुत्तों के रहम पर

जो खामोश है
फुटपाथ पर सो रहे लोगों पर
किसी अमीरज़ादे द्वारा
गाड़ी चढ़ा देने पर
और बेहाल है
किसी ग़रीब के चूल्हे पर
गोमास पकने पर।

मुझे नफ़रत है
उन लोगों से
जिन्हें गाय माता नज़र आती है
और सांढ को बाप कहने में
शर्म आती है

जो गोशाला में
संगमरमर लगाने के लिए
तत्पर हैं
और इसके लिए
कुछ भी कर सकते हैं
इंसानियत का खून भी बहा सकते हैं
और
बेघरों को
घर बना के देने की मांग पर
निकाल लेते हैं
त्रिशूल, तलवारें।

मुझे मालूम है
मर्दानगी का डंका पीटने वाले
नामर्द हुआ करते हैं
और मुझे
कोई खतरा नहीं
इन नामर्दों सें।

मैं अंधे को
अंधा कहने का
गुनाह कबूल करता हूँ
और अपनी आंखें
खोल के रखता हूँ
अपना सर उठा के चलता हूँ।

मुझे मालूम है
इस गटर में से
क्या निकलेगा
भारत माता की जय के
खोखले नारों के सिवाय
फटे हुए निरोध निकलेंगे

जिसकी पैदायश है
हमारा गला सड़ा सिस्टम ।

हां मैं देशद्रोही हूँ
मुझ पर
देशद्रोह का मुकदमा चलाया जाए
और मुझे भी
अपने देश को
अपने लोगों को
अपनी आज़ादी को
प्रेम करने का
सबक सिखाया जाए।

गगबानी ‬

Posted in Surjit Gag (Gagbani) | Tagged | 2 Comments

Asi Haramzaade Nai / Surjit Gag

asi_haramzaade_nai

Image | Posted on by | Tagged , | Leave a comment